How to monitor for shoot strikes in peach and nectarine: video and transcript

In this video, Farm Advisor Janine Hasey demonstrates how to monitor for shoot strikes in peach and nectarine orchards.


(Janine Hasey speaking)

Hi. I'm Janine Hasey, farm advisor with UC Cooperative Extension in Sutter and Yuba counties. I'm here to show you how to monitor for shoot strikes in peaches and nectarines found in the peach and nectarine pest management guidelines. This research-based method is much faster than the older method of cutting out all shoot strikes from a tree.

You'll need a monitoring form and a counter. Also bring along a pole-pruner for the last sampling step.

Shoot tips are killed when oriental fruit moth and peach twig borer larvae bore inside them, resulting in shoot strikes or flagging.

You can see drooping, green leaves at the top of the shoot on a new shoot strike. Newer shoot strikes are more likely to contain larvae than older ones. Older shoot strikes dry up and turn brown.

Here you can see shoot strikes that are still green. This is an older shoot strike and if you look carefully [at] the base, this is where the larvae bored in.

Don't confuse plant bug feeding damage with moth larval shoot strikes. Plant bugs like Calocoris do not tunnel into the shoot, but their feeding breaks the shoot so that the tip droops especially inside the tree canopy. Do not count these strikes.

To monitor, select trees randomly starting from an outside tree and moving toward the middle of the orchard to get a good cross-section of the block.

Pick a starting point at each tree and circle it looking up, down, and inside the tree, counting all the shoot strikes. Record the number of shoot strikes you find on a tree before moving to the next one.

Once you inspect 5 trees, record the average strikes per tree. If you are approaching the treatment threshold, an average of 3 strikes per tree, sample a couple more trees to verify you've reached the threshold.

Once the threshold is reached, apply an insecticide whether the orchard is using pheromone mating disruption or not, at the proper spray timing.

Using the pole-pruner or shears, cut off a few of [the] newer strikes and pull the shoot apart to look for the larvae.

Identify whether Oriental fruit moth or peach twig borer is in your orchard. Knowing what species you have is important for spray timing and to select the most effective insecticide.

Peach twig borers have alternating light and dark bands, whereas very young Oriental fruit moth larvae are white and turn pink with brown heads as they mature.

For more information, consult the Pest Management Guidelines for peach or nectarine at www.ipm.ucanr.edu.


(Punjabi transcript by Gurreet Brar)

ਹੈਲੋ, ਮੇਰਾ ਨਾਂ ਜਨੀਨ ਹੈਸੀ ਹੈ। ਮੈਂ ਸਟਰ ਅਤੇ ਯੂਬਾ ਕੌਨਟੀਜ਼ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਪਸਾਰ ਮਹਿਕਮੇ ਵਿਚ ਫਾਰਮ ਸਲਾਹਕਾਰ ਹਾਂ। ਇਥੇ ਆਪਾਂ ਗੱਲ ਕਰਾਂਗੇ ਕਿ ਆੜੂ ਅਤੇ ਨੈਕਟਰੀਨ ਵਿਚ ਤਣਾ-ਛੇਦਕ ਸੁੰਡੀ, ਜਿਹਨੂੰ Peach Twig Borer ਕਹਿੰਦੇ ਨੇ ਜਾਂ ਤਣੇ ਦਾ ਗੜੂੰਆਂ ਵੀ ਆਖ ਸਕਦੇ ਹਾਂ, ਇਸ ਸੁੰਡੀ ਦੇ ਹਮਲੇ ਦੀ ਪੜਤਾਲ shoot strikes ਭਾਵ ਮੁਰਝਾਈਆਂ ਕਰੂੰਬਲਾਂ ਰਾਹੀਂ ਕਿਵੇਂ ਕਰਨੀ ਹੈ। ਖੋਜ ਅਧਾਰਤ ਇਹ ਤਰੀਕਾ ਉਸ ਪੁਰਾਣੇ ਤਰੀਕੇ ਨਾਲੋਂ ਜ਼ਿਆਦਾ ਕਾਮਯਾਬ ਹੈ ਜਿਸ ਵਿਚ ਦਰਖਤ ਉੱਤੇ ਸਾਰੀਆਂ ਪ੍ਰਭਾਵਿਤ ਕਰੂੰਬਲਾਂ ਨੂੰ ਕੱਟਣਾ ਪੈਂਦਾ ਸੀ।

ਏਸ ਵਿਧੀ ਲਈ ਤੁਹਾਨੂੰ ਇਕ ਮਾਨੀਟਰਿੰਗ ਫਾਰਮ ਚਾਹੀਦਾ ਹੈ ਤੇ ਇਕ ਗਿਣਤੀ ਕਰਨ ਵਾਲਾ ਯੰਤਰ। ਤੇ ਨਾਲ ਹੀ ਇਕ ਲੰਮੀ ਢਾਂਗੀ ਵੀ ਚਾਹੀਦੀ ਹੋਵੇਗੀ।

ਓਰੀਐਂਟਲ ਫਰੂਟ ਮੌਥ ਅਤੇ ਆੜੂ ਦੇ ਤਣੇ ਦਾ ਗੜੂੰਆਂ, ਇਹ ਦੋਨੋ ਕੀੜੇ ਜਦੋਂ ਟਾਹਣੀਆਂ ਦੇ ਕੋਮਲ ਸਿਖਰਾਂ ਵਿਚ ਛੇਦ ਕਰਕੇ ਉਹਨਾਂ ਅੰਦਰ ਘਰ ਕਰ ਜਾਂਦੇ ਹਨ ਤਾਂ ਉਹ ਕਰੂੰਬਲਾਂ ਮਰ ਕੇ ਸੁੱਕ ਜਾਂਦੀਆਂ ਨੇ। ਸਿੱਟੇ ਵਜੋਂ, ਸਿਖਰ ਤੋਂ ਪੱਤੇ ਸੁੱਕ ਕੇ ਲਮਕ ਜਾਂਦੇ ਨੇ, ਤੇ ਇਸ ਲੱਛਣ ਨੂੰ ਅਸੀਂ shoot strike ਜਾਂ ਮੁਰਝਾਈ ਕਰੂੰਬਲ ਆਖਦੇ ਹਾਂ।

ਤਾਜ਼ੀ ਮੁਰਝਾਈ ਕਰੂੰਬਲ ਵਿਚ ਸਿਖਰਲੇ ਪੱਤੇ ਲਮਕਵੇਂ ਪਰ ਹਰੇ ਦਿਖਣਗੇ ਅਤੇ ਇਹਨਾਂ ਕਰੂੰਬਲਾਂ ਵਿਚੋਂ ਸੁੰਡੀ ਲਭਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਜਦ ਕਿ ਪੁਰਾਣੀਆਂ ਮੁਰਝਾਈਆਂ ਕਰੂੰਬਲਾਂ ਸੁੱਕ ਕੇ ਭੂਰੀਆਂ ਹੋਈਆਂ ਹੁੰਦੀਆਂ ਹਨ।

ਇਹ ਵੇਖੋ,ਇੱਕ ਮੁਰਝਾਈ ਕਰੂੰਬਲ, ਜਿਥੇ ਪੱਤੇ ਹਾਲੇ ਹਰੇ ਹਨ। ਤੇ ਆਹ ਇਕ ਪੁਰਾਣੀ ਮੁਰਝਾਈ ਕਰੂੰਬਲ- ਤੇ ਧਿਆਨ ਨਾਲ ਇਸਦੇ ਸਿਖਰ ਤੇ ਵੇਖੋ,ਇਸ ਜਗ੍ਹਾ ਤੋਂ ਸੁੰਡੀ ਛੇਦ ਕਰਕੇ ਅੱਗੇ ਵਧਦੀ ਹੈ।

ਸਾਨੂੰ ਤਣੇ ਦੇ ਗੜੂੰਏਂ ਦੇ ਲੱਛਣਾਂ ਦਾ ਹੋਰਨਾਂ ਕੀੜਿਆਂ ਦੇ ਹਮਲੇ ਨਾਲ ਭੁਲੇਖਾ ਨਹੀਂ ਖਾਣਾ ਚਾਹੀਦਾ। ਹੋਰ ਕੀੜੇ ਜਿਵੇਂ ਕੈਲੋਕੋਰਸ, ਟਾਹਣੀਆਂ ਵਿਚ ਛੇਦ ਨਹੀਂ ਕਰਦੇ ਸਗੋਂ ਓਹ ਟਾਹਣੀ ਦੇ ਸਿਰੇ ਨੂੰ ਖਾ ਜਾਂਦੇ ਨੇ, ਤੇ ਸਿੱਟੇ ਵਜੋਂ ਇਹ ਸਿਖਰ ਟੁੱਟ ਕੇ ਲਮਕ ਜਾਂਦਾ ਹੈ। ਖਾਸ ਕਰਕੇ ਇਹ ਬੂਟੇ ਦੀ ਛਤਰੀ ਦੇ ਅੰਦਰਵਾਰ ਹੁੰਦਾ ਹੈ। ਇਹਨਾਂ ਲੱਛਣਾਂ ਨੂੰ ਗਿਣਤੀ ਵਿਚ ਸ਼ਾਮਲ ਨਾ ਕਰੋ।

ਮਾਨੀਟਰ ਕਰਨ ਲਈ ਕੁਝ ਕੁ ਬੂਟੇ ਉਘੜ-ਦੁਘੜੇ ਤਰੀਕੇ ਨਾਲ ਚੁਣੋ ਅਤੇ ਬਾਹਰਵਾਰ ਤੋਂ ਸ਼ੁਰੂ ਹੋ ਕੇ ਬਾਗ ਦੇ ਵਿਚਕਾਰਲੇ ਹਿੱਸੇ ਤੱਕ ਜਾਓ ਤਾਂਕਿ ਸਾਰੇ ਬਾਗ ਦੀ ਨੁਮਾਇੰਦਗੀ ਕਰਦੇ ਨਮੂਨੇ ਲਏ ਜਾ ਸਕਣ।

ਹਰੇਕ ਬੂਟੇ ਨੂੰ ਇਕ ਪਾਸੇ ਤੋਂ ਸ਼ੁਰੂ ਕਰੋ ਅਤੇ ਉੱਤੇ, ਥੱਲੇ, ਅਤੇ ਛਤਰੀ ਦੇ ਅੰਦਰ ਨਿਗ੍ਹਾ ਮਾਰਦੇ ਹੋਏ, ਮੁਰਝਾਈਆਂ ਕਰੂੰਬਲਾਂ ਗਿਣਦੇ-ਗਿਣਦੇ, ਬੂਟੇ ਦੁਆਲੇ ਮੁਕੰਮਲ ਚੱਕਰ ਲਾਓ।

ਅਗਲੇ ਬੂਟੇ ਤੇ ਜਾਣ ਤੋਂ ਪਹਿਲਾਂ ਮੁਰਝਾਈਆਂ ਕਰੂੰਬਲਾਂ ਦੀ ਗਿਣਤੀ ਆਪਣੇ ਫਾਰਮ ਤੇ ਦਰਜ ਕਰੋ।

ਹਰ ਪੰਜ ਬੂਟਿਆਂ ਮਗਰੋਂ ਔਸਤਨ ਮੁਰਝਾਈਆਂ ਕਰੂੰਬਲਾਂ ਦੀ ਗਿਣਤੀ ਪ੍ਰਤੀ ਬੂਟਾ ਕੱਢ ਕੇ ਲਿਖੋ। ਜੇ ਤੁਹਾਡੇ ਅੰਕੜੇ ਰੋਕਥਾਮ ਦੀ ਸ਼ੁਰੁਆਤ ਲਈ ਮਿਥੇ ਅੰਕੜਿਆਂ ਦੇ ਨੇੜੇ-ਤੇੜੇ ਹਨ ਤਾਂ ਕੁਝ ਕੁ ਬੂਟਿਆਂ ਦਾ ਹੋਰ ਸਰਵੇਖਣ ਕਰੋ- ਮੁੜ ਪੜਚੋਲ ਕਰਨ ਲਈ। ਰੋਕਥਾਮ ਦੀ ਸ਼ੁਰੁਆਤ ਲਈ ਮਿਥੀ ਹੋਈ ਗਿਣਤੀ ਹੈ- ਇਕ ਬੂਟੇ ਉੱਤੇ ਔਸਤਨ ਘੱਟੋ ਘੱਟ ਤਿੰਨ ਮੁਰਝਾਈਆਂ ਕਰੂੰਬਲਾਂ।

ਜੇਕਰ ਮੁਰਝਾਈਆਂ ਕਰੂੰਬਲਾਂ ਦੀ ਗਿਣਤੀ ਔਸਤਨ ਤਿੰਨ ਕਰੂੰਬਲਾਂ ਪ੍ਰਤੀ ਬੂਟਾ ਹੈ, ਤਾਂ ਸਹੀ ਸਮੇਂ ਉੱਤੇ ਕੀਟਨਾਸ਼ਕ ਛਿੜਕਾਅ ਦੀ ਵਿਓਂਤ ਕਰੋ, ਭਾਵੇਂ ਤੁਸੀਂ ਬਾਗ ਵਿਚ ਫ਼ੈਰੋਮੋਨ ਲਾਏ ਹਨ ਜਾਂ ਨਹੀਂ।

ਲੰਮੀ ਢਾਂਗੀ ਵਰਤ ਕੇ ਕੁਝ ਨਵੀਆਂ ਮੁਰਝਾਈਆਂ ਕਰੂੰਬਲਾਂ ਨੂੰ ਕੱਟੋ ਅਤੇ ਟਾਹਣੀ ਨੂੰ ਸਿਖਰ ਤੋਂ ਖੋਹਲ ਕੇ ਸੁੰਡੀ ਦੀ ਤਲਾਸ਼ ਕਰੋ। ਪਛਾਣੋ, ਕਿ ਇਹ ਓਰੀਐਂਟਲ ਫਰੂਟ ਮੌਥ ਹੈ ਜਾਂ ਆੜੂ ਦਾ ਗੜੂੰਆਂ। ਦੋਹਾਂ ਵਿਚ ਪਛਾਣ ਕਰਨੀ ਜ਼ਰੂਰੀ ਹੈ, ਤਾਂਹੀ ਤੁਸੀਂ ਰੋਕਥਾਮ ਲਈ ਸਹੀ ਕੀਟਨਾਸ਼ਕ ਅਤੇ ਛਿੜਕਾਅ ਦੇ ਸਹੀ ਸਮੇਂ ਦੀ ਚੋਣ ਕਰ ਸਕੋਗੇ।

ਆੜੂ ਦੇ ਗੜੂੰਏਂ ਉੱਤੇ ਹਲਕੀਆਂ ਧਾਰੀਆਂ ਅਤੇ ਗੂਹੜੀਆਂ ਪੱਟੀਆਂ ਜਹੀਆਂ ਹੁੰਦੀਆਂ ਹਨ ਜਦਕਿ ਓਰੀਐਂਟਲ ਫਰੂਟ ਮੌਥ ਦੀ ਸੁੰਡੀ ਪਹਿਲਾਂ-ਪਹਿਲ ਚਿੱਟੀ ਹੁੰਦੀ ਹੈ ਅਤੇ ਜਿਵੇਂ-ਜਿਵੇਂ ਵੱਡੀ ਹੁੰਦੀ ਹੈ, ਉਸ ਦਾ ਰੰਗ ਗੁਲਾਬੀ ਅਤੇ ਸਿਰ ਭੂਰੇ ਰੰਗ ਦਾ ਹੋ ਜਾਂਦਾ ਹੈ।

ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਕੀਟ ਪਰਬੰਧ ਮਹਿਕਮੇ ਦੀ ਵੈਬ ਸਾਈਟ ਉੱਤੇ ਆੜੂ ਅਤੇ ਨੈਕਟਰੀਨ ਦੀਆਂ ਕੀਟ-ਪਰਬੰਧ ਸਿਫਾਰਸ਼ਾਂ ਵੇਖ ਸਕਦੇ ਹੋ।

Top of page


Statewide IPM Program, Agriculture and Natural Resources, University of California
All contents copyright © 2017 The Regents of the University of California. All rights reserved.

For noncommercial purposes only, any Web site may link directly to this page. FOR ALL OTHER USES or more information, read Legal Notices. Unfortunately, we cannot provide individual solutions to specific pest problems. See our Home page, or in the U.S., contact your local Cooperative Extension office for assistance.

Agriculture and Natural Resources, University of California

Accessibility   /PMG/r602900812.html revised: January 24, 2017. Contact webmaster.